ਨਸ਼ਾ ਤਸਕਰਾਂ ਤੋਂ ਐਸ ਐੱਚ ਓ ਤੇ 10 ਲੱਖ ਦੀ ਰਿਸ਼ਵਤ ਦਾ ਇਲਜ਼ਾਮ | OneIndia Punjab
0 просмотров
29.07.2022
00:01:07
Описание
ਐਸਟੀਐਫ ਵਲੋਂ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਲੋਪੋਕੇ ਦੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਨਸ਼ਾ ਤਸਕਰਾਂ ਤੋਂ 10 ਲੱਖ ਦੀ ਰਿਸ਼ਵਤ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਕੁਝ ਸਮਾਂ ਪਹਿਲਾਂ ਲੁਧਿਆਣਾ ਅਦਾਲਤ ਕੰਪਲੈਕਸ ਵਿਖੇ ਹੋਏ ਬੰਬ ਧਮਾਕੇ (Bomb Blast) ਨੂੰ ਲੈਕੇ ਐਸਟੀਐਫ ਵਲੋਂ ਬਾਰਡਰ ਏਰੀਆ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਐਸਟੀਐਫ ਵਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ,ਪੁੱਛਗਿੱਛ ਦੌਰਾਨ ਉਨ੍ਹਾਂ ਨੇ ਇਹ ਪਤਾ ਲਗਾਇਆ ਕਿ ਕਿਵੇਂ ਬੰਬ ਬਣਾਉਣ ਦੀ ਸਮੱਗਰੀ ਤੇ ਆਈਈਡੀ ਲੁਧਿਆਣਾ ਪਹੁੰਚਾਈ ਗਈ ਤੇ ਕਿਵੇਂ ਇਹ ਪਾਕਿਸਤਾਨ ਰਸਤੇ ਭਾਰਤ ਪਹੁੰਚੀ ਸੀ। ਉਸੇ ਕੇਸ ਦੌਰਾਨ ਪੁੱਛਗਿੱਛ ਕਰਦੇ ਹੋਏ ਐਸਟੀਐਫ ਵਲੋਂ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਲੋਪੋਕੇ ਦੇ ਐਡੀਸ਼ਨਲ ਐਸਐਚਓ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। #OneIndiaPunjab #SHOArrest #punjabpolice
Комментарии