ਜੌਹਲ ਕੇਸ ਵਿੱਚ ਨਵਾਂ ਮੋੜ I ਯੂ ਕੇ ਦੇ ਡਿਪਟੀ ਹਾਈ ਕਮਿਸ਼ਨਰ ਪਹੁੰਚੇ ਲੁਧਿਆਣਾ ਦੀ ਅਦਾਲਤ I PUNJABI NEWS
Описание
ਜੌਹਲ ਕੇਸ ਵਿੱਚ ਨਵਾਂ ਮੋੜ I ਯੂ ਕੇ ਦੇ ਡਿਪਟੀ ਹਾਈ ਕਮਿਸ਼ਨਰ ਪਹੁੰਚੇ ਲੁਧਿਆਣਾ ਦੀ ਅਦਾਲਤ I PUNJABI NEWS youtu.be/bK1KegwEcSI ਯੂ ਕੇ ਡਿਪਟੀ ਹਾਈ ਕਮਿਸ਼ਨਰ ਲੁਧਿਆਣਾ ਦੀ ਅਦਾਲਤ ਵਿੱਚ ਬੈਠੇ ਰਹੇ ਅਤੇ ਉਨ੍ਹਾਂ ਦੇਰ ਸ਼ਾਮ ਜਗਤਾਰ ਸਿੰਘ ਜੌਹਲ ਨਾਲ ਮੁਲਾਕਾਤ ਕੀਤੀ. ਇਸ ਮੋਕੇ ਉਨ੍ਹਾਂ ਨਾਲ ਦੋ ਅਧਿਕਾਰੀ ਹੋਰ ਮੌਜੂਦ ਸਨ. ਉਧਰ ਜੌਹਲ ਨੂੰ ਮੁੜ ਚਾਰ ਦਿਨ ਦੀ ਪੁਲੀਸ ਰਿਮਾਂਡ ਤੇ ਭੇਜਿਆ ਗਿਆ. ਵੱਡਾ ਸਵਾਲ ਹੈ ਕਿ ਕੀ ਜੌਹਲ ਨੇ ਡਿਪਟੀ ਹਾਈ ਕਮਿਸ਼ਨਰ ਅੱਗੇ ਟਾਰਚਰ ਦੇ ਇਲਜ਼ਾਮ ਲਾਏ. ਕੀ ਉਨ੍ਹਾਂ ਡਿਪਟੀ ਹਾਈ ਕਮਿਸ਼ਨਰ ਨੂੰ ਇਹ ਦੱਸਿਆ ਕਿ ਉਸ ਨਾਲ ਪੁਲੀਸ ਕਸਟਡੀ ਵਿਚ ਕੀ ਹੋ ਰਿਹਾ ਹੈ. ਉਧਰ, ਉਨ੍ਹਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਮੁਤਾਬਿਕ ਸਥਾਨਕ ਅਦਾਲਤ ਵਲੋਂ ਮੈਡਿਕਲ ਬੋਰਡ ਬਣਾਉਣ ਦੀ ਮੰਗ ਖਾਰਜ ਕਰ ਦਿਤੀ ਸੀ. ਵਕੀਲ ਮੰਝਪੁਰ ਹਰ ਰੋਜ ਜਗਤਾਰ ਸਿੰਘ ਜੌਹਲ ਨੂੰ ਮਿਲ ਰਹੇ ਹਨ. ਪੁਲੀਸ ਆਪਣੇ ਦਾਅਵੇ ਤੇ ਕਾਇਮ ਹੈ ਕਿ ਸਾਡੇ ਕੋਲ ਠੋਸ ਸਬੂਤ ਹਨ. ਜੇ ਜੌਹਲ ਦੇ ਇਲਜ਼ਾਮ ਸਹੀ ਹਨ ਤਾਂ ਉਨ੍ਹਾਂ ਦੇ ਵਕੀਲ ਕੈਪਟਨ ਅਮਰਿੰਦਰ ਨੂੰ ਜਾਂ ਡੀਜੀਪੀ ਨੂੰ ਮੰਗ ਪੱਤਰ ਦੇ ਸਕਦੇ ਹਨ. ਵੇਖਦੇ ਹਾਂ ਇਹ ਮਾਮਲਾ ਕਿੰਝ ਮੁਕਾਮ ਤੇ ਪਹੁੰਚਦਾ ਹੈ ਅਤੇ ਅੰਤ ਨੂੰ ਕੀ ਸੱਚਾਈ ਉਜਾਗਰ ਹੁੰਦੀ ਹੈ. ਕੈਪਟਨ ਮੁਤਾਬਿਕ ਕਾਨੂਨ ਆਪਣਾ ਕੰਮ ਕਰੇਗਾ.
Комментарии